ਨਸ਼ਾ ਤਸਕਰਾਂ ਦੇ ਘਰਾਂ ਉਪਰ ਬੁਲਡੋਜ਼ਰ ਚਲਾ ਰਹੀ ਪੰਜਾਬ ਪੁਲਿਸ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੁਣ ਪੰਜਾਬ ਪੁਲਿਸ ਦੀ ਲੇਡੀ ਕੰਸਟੇਬਲ ਅਮਨਦੀਪ ਕੌਰ ਡਰੱਗਜ਼ ਨਾਲ ਫੜੀ ਗਈ ਹੈ। ਪੁਲਿਸ ਵਿਭਾਗ ਵੱਲੋਂ ਕੰਸਟੇਬਲ ਅਮਨਦੀਪ ਕੌਰ ਨੂੰ ਨੌਕਰੀਓਂ ਬਰਖਾਸਤ ਤਾਂ ਕਰ ਦਿੱਤਾ ਗਿਆ ਹੈ ਪਰ ਸਵਾਲ ਉੱਠ ਰਹੇ ਹਨ ਕਿ ਹੁਣ ਉਸ ਦੇ ਘਰ ਉਪਰ ਵੀ ਬੁਲਡੋਜ਼ਰ ਚੱਲੇਗਾ।